Best Punjabi Short Story – We are providing the best short stories in Punjabi and Hindi for students in classes 1 to 10. The short stories will help students learn different things with morals. Read and share the Best Punjabi Short Story in Punjabi with others and enjoy.

यहाँ पर आपको बच्चो के लिए भी Short Stories in Hindi/ Punjabi मिल जाएगी । हर कहानी को पढ़ने से आपको कुछ न कुछ जरूर सीखने को मिलेगा ।
Best Punjabi Short Story

Lalchi Kutta Short Story – Lalchi Kutta Punjabi Story
ਇਕ ਵਾਰ ਇਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਮੀਟ ਦਾ ਟੁਕੜਾ ਮਿਲਿਆ । ਮੀਟ ਵੇਖ ਕੇ ਉਹ ਬੜਾ ਖੁਸ਼ ਹੋਇਆ । ਕਿਸੇ ਇਕਾਂਤ ਵਾਲੀ ਥਾਂ ਤੇ ਖਾਣ ਵਾਸਤੇ ਉਹ ਇਕ ਪਾਸੇ ਵੱਲ ਨੂੰ ਤੁਰ ਪਿਆ। ਤੁਰਦੇ-ਤੁਰਦੇ ਉਹ ਇਕ ਨਦੀ ਦੇ ਪੁਲ ਉੱਤੋਂ ਦੀ ਲੰਘਿਆ ਪਾਣੀ ਵਿਚ ਜਦੋਂ ਉਸ ਨੇ ਆਪਣਾ ਪਛਾਵਾਂ ਦੇਖਿਆ ਤਾਂ ਉਸ ਨੂੰ ਇਕ ਹੋਰ ਕੁੱਤਾ ਦਿਸਿਆ ਜਿਸ ਦੇ ਮੂੰਹ ਵਿਚ ਮਾਸ ਦਾ ਟੁਕੜਾ ਸੀ । ਕਲਪਨਾ ਹੀ ਕਲਪਨਾ ਵਿੱਚ ਉਹ ਦੋਹਾਂ ਟੁਕੜਿਆਂ ਦਾ ਸੁਆਦ ਮਾਨਣ ਲੱਗ ਪਿਆ । ਉਹ ਪਲ ਉੱਤੇ ਖੜਾ ਹੋ ਗਿਆ ਤੇ ਸੋਚਣ ਲੱਗਾ ਕਿ ਉਸ ਦੇ ਭੌਕਣ ਤੇ ਦੂਸਰਾ ਕੁੱਤਾ ਮਾਸ ਦਾ ਟਕੜਾ ਛੱਡ ਕੇ ਦੌੜ ਜਾਵੇਗਾ । ਉਹ ਜ਼ੋਰ ਦੀ ਭੌਕਿਆ । ਜਿਉਂ ਹੀ ਉਸ ਨੇ ਆਪਣਾ ਮੂੰਹ ਖੋਲਿਆ ਉਸ ਦਾ ਆਪਣਾ ਮਾਸ ਦਾ ਟੁਕੜਾ ਪਾਣੀ ਵਿੱਚ ਡਿੱਗ ਪਿਆ। ਉਹ ਬਹੁਤ ਪਛਤਾਇਆ । ਲਾਲਚ ਕਾਰਨ ਉਹ ਆਪਣਾ ਟੁਕੜਾ ਵੀ ਗੁਆ ਬੈਠਾ ਸੀ ।
ਸਿੱਟਾ : ਲਾਲਚ ਬੁਰੀ ਬਲਾ ਹੈ |
Kar Bhala Ho Bhala Short Story – ਕਰ ਭਲਾ ਹੋ ਭਲਾ Punjabi Story

ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਦ ਦੀ ਮੱਖੀ ਨੂੰ ਬਹੁਤ ਪਿਆਸ ਲੱਗੀ। ਉਹ ਉੱਡਦੀ ਹੋਈ ਇਕ ਨਦੀ ਦੇ ਕਿਨਾਰੇ ਪਹੁੰਚੀ ਅਤੇ ਪਾਣੀ ਪੀਣ ਲੱਗੀ। ਨਦੀ ਦਾ ਪਾਣੀ ਬਹੁਤ ਤੇਜ਼ੀ ਨਾਲ ਵੱਗ ਰਿਹਾ ਸੀ। ਮੁੱਖੀ ਤੇਜ਼ ਪਾਣੀ ਦੇ ਨਾਲ ਹੀ ਵੱਗ ਗਈ। ਉਸ ਨੇ ਬਾਹਰ ਨਿਕਲਣ ਦਾ ਬਹੁਤ ਯਤਨ ਕੀਤਾ ਪਰ ਅਸਫਲ ਰਹੀ।
ਨਦੀ ਦੇ ਕਿਨਾਰੇ ਇਕ ਰੁੱਖ ਉੱਤੇ ਇਕ ਘੁੱਗੀ ਬੈਠੀ ਹੋਈ ਸੀ। ਉਸਨੇ ਪਾਣੀ ਵਿਚ ਬਹਿੰਦੀ ਜਾਂਦੀ ਮੱਖੀ ਦੇਖੀ। ਉਸ ਨੇ ਮੁੱਖੀ ਦੀ ਜਾਨ ਬਚਾਉਣ ਲਈ ਰੁੱਖ ਨਾਲੋਂ ਇਕ ਪੱਤਾ ਤੋੜ ਕੇ ਮੱਖੀ ਦੇ ਬਿਲਕੁਲ ਕੋਲ ਲਿਜਾ ਕੇ ਸੁੱਟ ਦਿੱਤਾ। ਮੱਖੀ ਪੱਤੇ ਉੱਤੇ ਚੜ੍ਹ ਕੇ ਬੈਠ ਗਈ। ਮੱਖੀ ਨੇ ਪੱਤੇ ਉੱਤੇ ਬੈਠ ਕੇ ਆਪਣੇ ਖੰਭ ਸੁਕਾਏ ਅਤੇ ਘੁੱਗੀ ਦਾ ਧੰਨਵਾਦ ਕਰਦੀ ਹੋਈ ਉੱਡ ਗਈ।
ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਨਦੀ ਕਿਨਾਰੇ ਦੇ ਜੰਗਲ ਵਿਚ ਇਕ ਸ਼ਿਕਾਰੀ ਸ਼ਿਕਾਰ ਖੇਡਣ ਆਇਆ। ਉਸ ਨੇ ਰੁੱਖ ਉੱਤੇ ਬੈਠੀ ਇਕ ਘੁੱਗੀ ਵੇਖੀ। ਉਸ ਨੇ ਆਪਣੀ ਬੰਦੂਕ ਨਾਲ ਉਸ ਵੱਲ ਨਿਸ਼ਾਨਾ ਬੰਨਿਆ।ਉਸੇ ਵੇਲੇ ਉੱਧਰੋਂ ਉਹੀ ਮੱਖੀ ਵੀ ਆ ਨਿਕਲੀ। ਉਸ ਨੇ ਦੇਖਿਆ ਕਿ ਸ਼ਿਕਾਰੀ ਉਹੀ ਘੁੱਗੀ ਦਾ ਨਿਸ਼ਾਨਾ ਬੰਨ ਰਿਹਾ ਸੀ ਜਿਸ ਘੁੱਗੀ ਨੇ ਉਸ ਦੀ ਜਾਨ ਬਚਾਈ ਸੀ। ਉਹ ਉੱਡੀ ਅਤੇ ਸ਼ਿਕਾਰੀ ਦੇ ਹੱਥ ਉੱਤੇ ਡੰਗ ਮਾਰਿਆ। ਸ਼ਿਕਾਰੀ ਦਾ ਹੱਥ ਕੰਬ ਗਿਆ ਅਤੇ ਉਸ ਦਾ ਨਿਸ਼ਾਨਾ ਖੁੰਝ ਗਿਆ। ਆਵਾਜ਼ ਸੁਣ ਕੇ ਘੁੱਗੀ ਉੱਡ ਗਈ। ਮੱਖੀ ਨੇ ਘੁੱਗੀ ਨੂੰ ਆਖਿਆ ਕਿ ਤੂੰ ਇਕ ਦਿਨ ਮੇਰੀ ਜਾਨ ਬਚਾਈ ਸੀ। ਇਸ ਲਈ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਵੀ ਤੇਰੇ ਕਿਸੇ ਕੰਮ ਆਵਾਂ। ਉਸ ਦਿਨ ਤੋਂ ਘੁੱਗੀ ਅਤੇ ਮੱਖੀ ਪੱਕੀਆਂ ਸਹੇਲੀਆਂ ਬਣ ਗਈਆਂ।
ਸਿੱਖਿਆ – ਕਰ ਭਲਾ ਹੋ ਭਲਾ।