Gurbani In Punjabi – ਪੰਜਾਬੀ ਵਿੱਚ ਗੁਰਬਾਣੀ

Gurbani In Punjabi (ਗੁਰਬਾਣੀ) – ਗੁਰਬਾਣੀ ਇੱਕ ਸਿੱਖ ਸ਼ਬਦ ਹੈ, ਜੋ ਸਿੱਖ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਹੋਰ ਲੇਖਕਾਂ ਦੁਆਰਾ ਵੱਖ-ਵੱਖ ਰਚਨਾਵਾਂ ਦਾ ਹਵਾਲਾ ਦੇਣ ਲਈ ਸਿੱਖਾਂ ਦੁਆਰਾ ਆਮ ਤੌਰ ‘ਤੇ ਵਰਤਿਆ ਜਾਂਦਾ ਹੈ। ਗੁਰਬਾਣੀ (gurbani in Punjabi) ਦੋ ਸ਼ਬਦਾਂ ਤੋਂ ਬਣੀ ਹੈ: ‘ਗੁਰ’ ਅਤੇ ‘ਬਾਣੀ’। ਗੁਰ ਦੇ ਪ੍ਰਸੰਗ ਦੇ ਅਧਾਰ ਤੇ ਕਈ ਅਰਥ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਸ਼ਾਂ ਨੂੰ ਗੁਰਬਾਣੀ ਦੇ ਭਾਗਾਂ ਵਾਲੇ ਗੁਟਕੇ (ਛੋਟੀਆਂ ਕਿਤਾਬਾਂ) ਕਿਹਾ ਜਾਂਦਾ ਹੈ। Read and Share with friends and family Gurbani in Punjabi and make your day beautiful.

Purpose of Gurbani (ਗੁਰਬਾਣੀ ਦਾ ਉਦੇਸ਼): ਗੁਰਬਾਣੀ ਨੂੰ ਅਧਿਆਤਮਿਕ ਗਿਆਨ ਦਾ ਸਰੋਤ ਮੰਨਿਆ ਜਾਂਦਾ ਹੈ ਜੋ ਮਨ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਅੰਦਰੂਨੀ ਅਨੰਦ ਪ੍ਰਦਾਨ ਕਰਦਾ ਹੈ। ਗੁਰਬਾਣੀ ਦੀ ਸੋਝੀ ਕਰਨ ਵਾਲੇ ਨੂੰ ਵੀ ਅੰਮ੍ਰਿਤਧਾਰੀ ਦੱਸਿਆ ਹੈ। ਗੁਰਬਾਣੀ (gurbani in Punjabi) ਸੱਚ ਦਾ ਸੋਮਾ ਹੈ ਜਿਸ ਨਾਲ ਅੰਦਰਲੀ ਮੈਲ ਅਤੇ ਪਾਪ ਨਾਸ ਹੋ ਜਾਂਦੇ ਹਨ ਅਤੇ ਜਿਸ ਨੂੰ ਗੁਰਬਾਣੀ ਮਿੱਠੀ ਲਗਦੀ ਹੈ ਉਹ ਪਰਮ ਅਵਸਥਾ ਵਿੱਚ ਹੈ। Look out for Gurbani in Punjabi and there meaning in Punjabi and English language.


Gurbani In Punjabi

ਮੋਹਿ ਨ ਬਿਸਾਰਹੁ
ਮੈ ਜਨੁ ਤੇਰਾ॥

(ਹੇ ਮੇਰੇ ਵਾਹਿਗੁਰੂ !) ਮੈਨੂੰ ਨਾ ਵਿਸਾਰੀਂ, ਮੈਂ ਤੇਰਾ ਦਾਸ ਹਾਂ।
(O My Lord!) Please do not forget me, I am Your humble Servant.

ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥
ਹੇ ਪ੍ਰਾਣੀ! ਤੂੰ ਜਗਤ ਵਿਚ ਪਰਮਾਤਮਾ ਦੇ ਨਾਮ
ਦਾ ਲਾਭ ਖੱਟਣ ਵਾਸਤੇ ਆਇਆ ਹੈ।
ਤੂੰ ਕਿਸ ਵਿਅਰਥ ਕੰਮ ਵਿਚ ਰੁਝਾ ਪਿਆ ਹੈਂ?
ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ।
O mortal, you came here to earn a profit.
What useless activities are you attached to?
Your life-night is coming to its end.

ਚਿੰਤਤ ਹੀ ਦੀਸੈ ਸਭੁ ਕੋਇ ॥ ਚੇਤਹਿ ਏਕੁ ਤਹੀ ਸੁਖੁ ਹੋਇ ॥
ਜਿਧਰ ਤੱਕੋ ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ । ਪਰ ਜੋ ਮਨੁੱਖ ਇੱਕ ਪਰਮਾਤਮਾ ਨੂੰ ਚੇਤੇ ਕਰਦਾ ਹੈ, (ਭਾਵ ਪਰਮਾਤਮਾ ਦੇ ਗੁਣਾਂ ਨੂੰ ਜੀਉਂਦਾ ਹੈ) ਉਸ ਦੇ ਹਿਰਦੇ ਵਿਚ ਸੁਖ ਪੈਦਾ ਹੁੰਦਾ ਹੈ।
Everybody seems to be worried, but if a person remembers that one God (practicing God’s virtues) then one can obtain peace.

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥ ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰੇ ਕੰਮਿ॥
ਫਰੀਦ ਜੀ ਆਖਦੇ ਹਨ, ਇਨਸਾਨ ਦਿਨ ਦੇ ਚਾਰ ਪਹਿਰ ਤੁਰਨ ਫਿਰਨ ਵਿੱਚ ਗਵਾ ਲੈਂਦਾ ਹੈ, ਅਤੇ ਰਾਤ ਦੇ ਚਾਰ ਸੌਣ ਵਿੱਚ ।
ਵਾਹਿਗੁਰੂ ਤੇਰੇ ਕੋਲੋ ਹਿਸਾਬ-ਕਿਤਾਬ ਮੰਗੇਗਾ ਅਤੇ ਤੈਨੂੰ ਪੁਛੇਗਾ ਕਿ ਤੂੰ ਕਿਹੜੇ ਕੰਮ ਲਈ ਜਗ ਵਿੱਚ ਆਇਆ ਸੀ।
Fareed! Men lose the hours of day in wandering and the hours of night in sleep. God will call for your account and ask you the purpose for which you came into this world?

ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥
(ਮੇਰੀ ਤਾਂ) ਹੇ ਸਤਿਗੁਰੂ !
(ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ।
O My Guru, give me this one understanding: that there is only the One, the Giver of all souls. And may I never forget Him.

ਪ੍ਰਭ ਸਭ ਕਿਛੁ ਜਾਨੈ ਜਿਨਿ ਕੀਆ॥
ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ
ਉਹ ਸਾਡੇ ਦਿਲ ਦੀ ਹਰੇਕ ਗੱਲ ਜਾਣਦਾ ਹੈ।
God, who created us,
knows every secret of our heart.

ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ॥
ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਦਾ ਆਨੰਦ ਮਾਣੋਗੇ।
Know that all are above you. & you shall find peace in the presence of GOD.

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥
ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਅਤੇ ਸਾਰੇ ਚੰਗੇ ਗੁਣ ਪਰਾਪਤ ਹੋ ਜਾਣਗੇ।
O Fareed! answer evil with goodness: Do not fill your mind with anger. Then your body will not suffer from any disease & you shall obtain everything.

ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ॥
ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ ! ਹੇ ਸੁਖਾਂ ਦੇ ਸਮੁੰਦਰ ਪ੍ਰਾਰਬ੍ਰਹਮ ! ਵਿਕਾਰਾਂ ਦੇ ਇਸ ਸੰਸਾਰ-ਸਮੁੰਦਰ ਵਿਚ ਡਿਗਦੇ ਦੀ ਮੇਰੀ ਉਂਗਲ ਫੜ ਲੈ।
O Brave and Powerful God, The Ocean of Peace. I fell into the pit of vices. Please take my hand.

ਰਾਖੁ ਪਿਤਾ ਪ੍ਰਭ ਮੇਰੇ॥ ਮੋਹਿ ਨਿਰਗੁਨੁ ਸਭ ਗੁਨ ਤੇਰੇ॥
ਹੇ ਮੇਰੇ ਪਿਤਾ ਪ੍ਰਮੇਸ਼ਰ ! ਮੈਨੂੰ ਗੁਣ-ਹੀਨ ਨੂੰ ਬਚਾ ਲੈ।
ਸਾਰੇ ਗੁਣ ਤੇਰੇ ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ।
Save me, O My Father Lord! I am worthless & without virtue; all virtues are yours. (Bless me with Your Virtues & save me from sins).

ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ॥
ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ ! ਹੇ ਸੁਖਾਂ ਦੇ ਸਮੁੰਦਰ ਪ੍ਰਾਰਬ੍ਰਹਮ ! ਵਿਕਾਰਾਂ ਦੇ ਇਸ ਸੰਸਾਰ-ਸਮੁੰਦਰ ਵਿਚ ਡਿਗਦੇ ਦੀ ਮੇਰੀ ਉਂਗਲ ਫੜ ਲੈ।
O Brave and Powerful God, The Ocean of Peace. I fell into the pit of vices. Please take my hand.

ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ ਚਿੰਤਾ ਰੋਗ l
(ਦੁਨੀਆ ਵਿਚ ਧਨ ਪ੍ਰਭਤਾ ਨਾਲ) ਜੇਹੜੇ ਲੋਕ ਵੱਡੇ ਵੱਡੇ ਦਿੱਸਦੇ ਹਨ, ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ।
Those who seem to be great & powerful, are afflicted by the disease of anxiety (i.e stress. tension, worry).

ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥
ਹੇ ਨਾਨਕ ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ।
Falling at the Feet of The Lord, O Nanak, renounce your worries & cares, & become care-free.

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥
ਗਰੀਬੀ ਸੁਰ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ, ਪਰ ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ।
The humble beings abide in peace: subduing egotism, they are meek. The very proud & arrogant people, O Nanak, are consumed by their own pride.

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਇਹ ਸਰੀਰ ਮਨੁੱਖ ਦਾ ਕੀਤਾ ਜਾ ਰ ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਕਰਦਾ ਜੇਹੇ ਕਰਮ ਕਰਦਾ ਹੈ. ਤਰ੍ਹਾਂ ਵਲ ਜਾਂਦਾ ਹੈ
As a man has planted, so rest
such is the field of karma.

ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ॥
ਹੱਕਾਰ ਨਾ ਕਰੀਏ, ਪ੍ਰਭੂ ਦੀ ਸਰਣ ਵਿਚ ਪਈਏ। ਜੇ ਪਰਮਾਤਮਾ ਕਰੇ, ਨਾ ਘਰ ਤੇ ਮਾਈ
Do not be proud. seek Hi sanctuary.
& accept as good all that He does.

ਬਾਬਾ
ਬਿਖੁ ਦੇਖਿਆ ਸੰਸਾਰੁ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ॥
ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ ਵਿਚ (ਵਿਕਾਰਾਂ) ਦਾ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਹੇ ਮੇਰੇ ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ।
O Father, in this world the evil vices act like poison. Save me from them, O Lord of the Universe! Your Name is my only Support.

ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ॥
ਕਈ ਬੰਦੇ ਮਾਇਆ ਦੀ ਭਟਕਣਾ ਵਿਚ ਅਸਲ ਰਸਤੇ ਤੋਂ ਭੁੱਲੇ ਹੋਏ ਦਸੀਂ ਪਾਸੀਂ ਦੌੜਦੇ ਫਿਰਦੇ ਹਨ, ਕਈ ਭਾਗਾਂ ਵਾਲਿਆਂ ਨੂੰ ਤੂੰ ਆਪਣੇ ਨਾਮ ਵਿਚ ਜੋੜ ਕੇ ਉਹਨਾਂ ਦਾ ਜਨਮ ਸਵਾਰ ਦੇਂਦਾ ਹੈਂ।
Some are deluded by doubt, wandering in ten directions; some blessed ones are adorned with attachment to the Lord.

ਸੰਗਿ ਨ ਚਾਲਹਿ ਤਿਨ ਸਿਉ ਹੀਤ॥ ਜੋ ਬੈਰਾਈ ਸੇਈ ਮੀਤ॥
ਇਨਸਾਨ ਵਿਕਾਰਾਂ ਅਤੇ ਮਾਇਕ ਪਦਾਰਥਾਂ ਨਾਲ ਮੋਹ-ਪਿਆਰ ਬਣਾਈ ਰੱਖਦਾ ਹੈ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ। ਵਿਕਾਰਾਂ ਨੂੰ ਹੀ ਮਿੱਤਰ ਸਮਝਦਾ ਰਹਿੰਦਾ ਹੈ (ਜੋ ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ।
Man is in love with those worldly things, vices, which will not go with him. He thinks that the vices are his friends.

ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥
ਮੇਰੇ ਵਿਆਪਕ ਵਾਹਿਗੁਰੂ! ਮੈਂ ਤੇਰਾ ਬੱਚਾ ਹਾਂ। ਤੂੰ ਮੇਰੇ ਅਪਰਾਧਾਂ ਨੂੰ ਕਿਉਂ ਨਸ਼ਟ ਨਹੀਂ ਕਰਦਾ?
O Lord, I am Your Child. Why not destroy my sins?

ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
ਹੇ ਮੇਰੇ ਸਾਈਂ! ਮੈ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ।
I have searched in all four directions; there is no other as Great as You, Lord.

ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥
ਹੇ ਭਾਈ! ਸਤਿਗੁਰੂ ਜੀ ਸਾਰੇ ਸੁਖਾਂ ਦੇ ਦੇਣ ਵਾਲੇ ਹਨ, ਉਨ੍ਹਾਂ ਦੀ ਸ਼ਰਨ ਪੈਣਾ ਚਾਹੀਦਾ ਹੈ। ਸਤਿਗੁਰਾਂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੁੰਦਾ ਹੈ ਇਸ ਕਰਕੇ (ਹੇ ਭਾਈ!) ਸਤਿਗੁਰਾਂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।
The True Guru is the Giver of all peace and comfort; seek His Sanctuary. Beholding the Blessed Vision of His Darshan, bliss ensues & pain is dispelled. So take His Sanctuary & sing Lord’s Praises.

ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ
ਹੇ ਭਾਈ! ਸਤਿਗੁਰੂ ਜੀ ਸਾਰੇ ਸੁਖਾਂ ਦੇ ਦੇਣ ਵਾਲੇ ਹਨ, ਉਨ੍ਹਾਂ ਦੀ ਸ਼ਰਨ ਪੈਣਾ ਚਾਹੀਦਾ ਹੈ। ਸਤਿਗੁਰਾਂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੁੰਦਾ ਹੈ ਇਸ ਕਰਕੇ (ਹੇ ਭਾਈ!) ਸਤਿਗੁਰਾਂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।
The True Guru is the Giver of all peace and comfort: seek His Sanctuary. Beholding the Blessed Vision of His Darshan. bliss ensues & pain is dispelled. So take His Sanctuary & sing Lord’s Praises.

ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ॥
(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ। ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ।
No one can erase that primal destiny written according to one’s past actions. O Nanak, whatever is written, comes to pass. He alone understands, who is blessed by God.

ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
ਹੇ ਮੇਰੇ ਸਾਈਂ! ਮੈ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ।
I have searched in all four directions; there is no other as Great as You, Lord.

ਨਾਨਕ ਸੋਈ ਦਿਂ ਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨੋੁ ਵਿਸਰੈ ਪਾਰਬ੍ਰਹਮੁ ਫਿੱਟ ਭਲੇਰੀ ਰੁਤਿ ॥
O Nanak, that day is beautiful, when the God comes to mind.
Cursed is that day, no matter how pleasant the season, when the Supreme Lord God is forgotten.

ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥
ਸ੍ਰਿਸ਼ਟੀ ਦੇ ਸੁਆਮੀ ਨੂੰ ਸਿਮਰੋ, ਇਹ ਗੱਲ ਭਲਾ ਨਾਹ ਦੇਣੀ।
ਇਹ ਸਿਮਰਨ ਹੀ ਮਨੁੱਖਾ ਜਨਮ ਦਾ ਲਾਭ ਹੈ।
Vibrate, and meditate on the Lord of the Universe, and never forget Him. This is the blessed opportunity of this human incarnation.

Shabads In the Hindi Language

Leave a Reply

Your email address will not be published. Required fields are marked *