Gurbani Quotes Status In Punjabi For WhatsApp – ਗੁਰਬਾਣੀ ਦੇ ਹਵਾਲੇ

Looking for WhatsApp status in Hindi, New Hindi quotes Hindi poems, Hindi Shayari, Hindi short stories, हिंदी स्टेटस which you can send to your friends on social networking sites like Facebook, Whatsapp, and any other sites. TheHindiStatus provides a wide collection of Hindi status, Gurbani Quotes Status In Punjabi, Gurbani Quotes, Gurbani Status in Punjabi with meanings, love Shayari, life quotes, Depression Shayari, Sad quotes in Hindi, Funny Jokes in Hindi, Depression Quotes Status, Hindi WhatsApp status, cute love status, Family status in Hindi, and many more.  Just click on the share button and share it with your friends. We are providing you the Gurbani Quotes Status and life quotes status in Hindi and हिंदी व्हाट्सएप्प स्टेटस.

Gurbani Quotes Status in Punjabi (ਗੁਰਬਾਣੀ ਦੇ ਹਵਾਲੇ) – The following Gurbani Quotes Status in Punjabi will change your morning into blessings. Share with your friends Gurbani Quotes Status.


Gurbani Quotes Status In Punjabi

1. ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ
(ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸ਼ਰਧਾ-ਭਾਵਨਾ ਨਾਲ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।)
All the Pain, illness & sufferings disappear by listening to the True Baani (Praises of God) with love & devotion.

2. ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥
(ਹੇ ਮਨ! ਪਰਮਾਤਮਾ ਦੀ ਸਿਫ਼ਤ-ਸਲਾਹ ਦੇ ਗੀਤ ਗਾਇਆ ਕਰ, ਇਹ ਸਿਫ਼ਤ-ਸਲਾਹ ਹੀ ਤੇਰਾ ਅਸਲੀ ਸਾਥੀ ਹੈ। ਮੇਰਾ ਬਚਨ ਮਨ ਲੈ।
ਉਮਰ ਦਾ ਸਮਾਂ ਲੰਘਦਾ ਜਾ ਰਿਹਾ ਹੈ।)
Sing The Lord’s praises, O my mind; He is your only true companion. Your time is passing away: Listen carefully to what I say.

3. ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
(ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ,
ਪਰ ਹੁੰਦਾ ਉਹੀ ਹੈ ਜੋ ਕਰਤਾਰ ਕਰਦਾ ਹੈ | )
Everyone makes the attempt, but
that alone happens which the Creator Lord does.

4. ਸਤਿਗੁਰ ਅਪਨੇ ਕਉ ਬਲਿਹਾਰੈ॥ ਛੋਡਿ ਨ ਜਾਈ ਸਰਪਰ ਤਾਰੈ॥
( ਮੈਂ ਆਪਣੇ ਪਰਿਵਾਰ ਤੋਂ ਦਰਬਾਨ ਜਾਂਦਾ ਹਾਂ । (ਮੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਝਖਦਿਆਂ ਨੂੰ ਉਹ (ਇਸ ਸਮੁੰਦਰ ਵਿਚੋਂ ਜ਼ਰੂਰ ਪਾਰ ਲੰਘਾਂਦੇ ਹਨ।)
I am a sacrifice to my True Guru. He shall not abandon me. He shall surely carry me across.

5. ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਤੇਰਾ ਭਾਣਾ ॥
(ਆਪਣੀ ਸਮਰੱਥਾ ਨਾਲ) ਨਾਂ ਕੋਈ ਜੀਵ ਮੂਰਖ ਹੈ ਤੇ ਨਾਂ ਹੀ ਕੋਈ ਸਿਆਣਾ ਹੈ। ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ। ਸਭ ਤੇਰਾ ਹੁਕਮ ਹੀ ਹਾਲ ਰਿਹਾ ਹੈ।)
No one is foolish, and no one is clever (O Lord! Whatever is happening in this world) is happening by Your Will.

6. ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
(ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ ਅਤੇ ਭੁਖ ਹੀ ਭਾਗਾਂ ਵਿਚ ਲਿਖੇ ਹਨ। (ਪਰ) ਹੈ ਹੋਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਵੀ ਹੈ ਕਿਉਂਕਿ ਇਹਨਾਂ ਦੁੱਖਾਂ ਕਲੇਸਾਂ ਦੇ ਕਾਰਨ ਹੀ ਮਨੁੱਖ ਨੂੰ ਰਜਾ ਵਿਚ ਤੁਰਨ ਦੀ ਸਮਝ ਪੈਂਦੀ ਹੈ।)
So many endure distress, deprivation & constant abuse. Even these are Your Gifts. O Great Giver! (Because it is due to these sorrows that one follows Your Path).

7. ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ॥
(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ। ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ।
No one can erase that primal destiny written according to one’s past actions. O Nanak, whatever is written, comes to pass. He alone understands, who is blessed by God.

8. ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਂਈ ਲੋੜਹਿ ਸਭੁ ॥ ਇਕੁ ਛਿਜਹਿ ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥
(ਹੇ ਫਰੀਦ! ਤੂੰ ਰਸਤੇ ਦੀ ਕੁਸਾ (ਘਾਹ) ਵਰਗਾ ਹੋ ਜਾ, ਜੇ ਤੂੰ ਉਸ ਮਾਲਕ ਨੂੰ ਮਿਲਣਾ ਚਾਹੁੰਦਾ ਹੈ। ਜਦ ਇਕ ਜਣਾ ਤੈਨੂੰ ਭੰਨ੍ਹ ਤੋੜੂਗਾ ਤੇ ਦੂਜਾ ਤੈਨੂੰ ਲਤਾੜੂਗਾ, ਕੇਵਲ ਤਦ ਹੀ ਤੂੰ ਪ੍ਰਭੂ ਦੇ ਦਰਬਾਰ ਅੰਦਰ ਪ੍ਰਵੇਸ਼ ਕਰੇਂਗਾ।)
Fareed, become the grass on the path If you long for the Lord of all. One will cut you down, & another will trample you underfoot; then, you shall enter the Court of the Lord.

9. ਮੇਰੇ ਰਾਮ ਰਾਇ ਕਛੂ ਨ ਹੋਈ ॥ ਮੁਝ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੀ ਪ੍ਰੇਰਨਾ ਸਹਾਇਤਾ ਤੋਂ ਬਿਨਾ) ਮੈਥੋਂ ਕੋਈ ਕੰਮ ਨਹੀਂ ਹੋ ਸਕਦਾ । ਹੇ ਭਾਈ! ਉਹ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਉਹ ਆਪ ਹੀ (ਜੀਵਾਂ ਵਿਚ ਬੈਠ ਕੇ) ਸਭ ਕੁਝ ਕਰਦਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਉਂਦਾ ਹੈ ।੧।ਰਹਾਉ।
O my Sovereign Lord, I cannot do anything at all by myself. He Himself is the Creator, He Himself is the Cause. He is pervading deep within all.

10. ਬੁਰੇ ਕਾਮ ਕਉ ਊਠਿ ਖਲੋਇਆ॥ ਨਾਮ ਕੀ ਬੇਲਾ ਪੈ ਪੈ ਸੋਇਆ॥
ਮੂਰਖ ਮਨੁੱਖ ਮੰਦੇ ਕੰਮ ਕਰਨ ਲਈ ਤਾਂ ਛੇਤੀ ਤਿਆਰ ਹੋ ਪੈਂਦਾ ਹੈ; ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ।
He gets up early to do his evil deeds, but when it is time to meditate on the Naam- the Name of the Lord, then he sleeps.

11. ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ॥
ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਿ- ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸੱਚੇ ਸਤਿਗੁਰੂ ਦਾ ਆਸਰਾ ਲਿਆ ਹੈ।
Says Kabeer, to cross over this terrifying world- ocean, I have taken to the Shelter of the True Guru.

12. ਸਰੰਜਾਮਿ ਲਾਗੂ ਭਵਜਲ ਤਰਨ ਕੈ॥ ਜਨਮ ਬ੍ਰਿਥਾ ਜਾਤ ਰੰਗਿ ਮਾਇਆ ਕੈ॥
ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ ਭੀ ਆਹਰੇ ਲੱਗੋ। ਨਹੀਂ ਤਾਂ ਨਿਰੇ ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਬੀਤ ਰਿਹਾ ਹੈ।
Make every effort to cross over this terrifying world-ocean. You are squandering this life uselessly in the love of worldly desires.

13. ਨਾਮਾ ਕਹੈ ਹਉ ਤਰਿ ਭੀ ਨ ਜਾਨਉ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠਲਾ॥
ਹੇ ਬੀਠਲ! ਤੇਰਾ ਨਾਮਦੇਵ, ਬੇਨਤੀ ਕਰਦਾ ਹੈ-(ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ !
Says Namdev.(This worldly ocean is terrifying) & I do not know how to swim. Give me Your Arm, give me Your Arm, O Beloved Lord!

14. ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਜਿਸ ਦੇ ਪੀਤਿਆਂ ਬੰਦੇ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣੀ ਚਾਹੀਦੀ
Drinking it, one forgets his Lord & Master, and he is punished in the Court of the Lord. Do not drink the false wine at all, if it is in your power.

15. ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ॥
ਗੁਰੂ ਸਾਹਿਬ ਨਿਮ੍ਰਤਾ ਨਾਲ ਗੁਰਸਿਖਾਂ ਨੂੰ ਮਿਲਣ ਦਾ ਢੰਗ ਦੱਸ ਰਹੇ ਹਨ- ਤੇ ਫੁਰਮਾਨ ਕਰ ਰਹੇ ਹਨ ਕਿ- “ਮੈਨੂੰ ਜਿਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨੀਊਂ ਨੀਊਂ ਕੇ (ਭਾਵ, ਨਿਮ੍ਰਤਾ ਨਾਲ) ਉਸ ਦੇ ਪੈਰੀਂ ਲੱਗਦਾ ਹਾਂ।”
When I see a Sikh of the Guru, I humbly bow and fall at his feet.

16. ਸਤਿਗੁਰ ਅਪਨੇ ਕਉ ਬਲਿਹਾਰੈ॥ ਛੋਡਿ ਨ ਜਾਈ ਸਰਪਰ ਤਾਰੈ॥
ਮੈਂ ਆਪਣੇ ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ। (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁੱਬਦਿਆਂ ਨੂੰ) ਸਤਿਗੁਰੂ ਜੀ ਛੱਡ ਕੇ ਨਹੀਂ ਜਾਂਦੇ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦੇ ਹਨ।
I am a sacrifice to my True Guru.
He shall not abandon me: He shall surely carry me across.

17. ਬਾਬਾ ਬਿਖੁ ਦੇਖਿਆ ਸੰਸਾਰੁ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ॥
ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ ਵਿਚ (ਵਿਕਾਰਾਂ) ਦਾ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਹੇ ਮੇਰੇ ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ।
O Father, in this world the evil vices act like poison. Save me from them, O Lord of the Universe! Your Name is my only Support.

18. ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥
ਹੇ ਨਾਨਕ! ਸੰਸਾਰ ਨੂੰ ਕੀ ਹੋ ਗਿਆ ਹੈ? ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲਭਦਾ ਨਹੀਂ। ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ। ਦੁਨੀਆ (ਦੀ ਮਾਇਆ) ਦੀ ਖਾਤਰ ਮਨੁੱਖ ਆਪਣਾ ਈਮਾਨ ਗੰਵਾ ਲਿਆ ਹੈ।

19. ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥
ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ ਇਸ ਰੋਟੀ ਨਾਲ ਸਲੂਣਾ ਹੈ। ਜੋ ਲੋਕ (ਬੇਇਮਾਨੀ ਦੀ ਕਮਾਈ ਰੋਟੀ) ਚਸਕੇ ਲੈ ਕੇ ਖਾਂਦੇ ਹਨ, ਉਹ ਅੰਤ ਵਿਚ ਬੜੇ ਕਸ਼ਟ ਸਹਿੰਦੇ ਹਨ।
Fareed, my simple bread is honestly earned and hunger is my appetizer. Those who earn their buttered bread with falsehood, will suffer in terrible pain.

20. ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥
ਤੂੰ ਝੂਠ (ਮਾਇਆ ਦੇ ਮੋਹ) ਨੂੰ ਛੱਡ ਦੇ, ਅਤੇ ਸੱਚ (ਵਾਹਿਗੁਰੂ) ਦੇ ਮਗਰ ਟੂਰ, ਫਿਰ ਜੋ ਕੁਝ (ਵਾਹਿਗੁਰੂ ਦੇ ਦਰ ਤੋਂ ਮੰਗੋਗੇ, ਉਹੀ ਮਿਲ ਜਾਇਗਾ।
Abandon falsehood, and pursue the Truth, And you shall obtain the fruits of your desires.

Punjabi Short Essay on Gurbani Wordings

Leave a Reply

Your email address will not be published. Required fields are marked *